ਸਟਾਰਟਅੱਪ ਇੰਡੀਆ ਬਾਰੇ

ਸਟਾਰਟਅੱਪ ਇੰਡੀਆ, ਭਾਰਤ ਸਰਕਾਰ ਦੀ ਇੱਕ ਮਹੱਤਵਪੂਰਣ ਪਹਿਲ ਹੈ, ਜਿਸਦਾ ਉਦੇਸ਼ ਸਟਾਰਟਅੱਪ ਸੰਸਕ੍ਰਿਤੀ ਨੂੰ ਵਧਾਵਾ ਦੇਣਾ ਅਤੇ ਭਾਰਤ ਵਿੱਚ ਨਵੀਨਤਾ ਅਤੇ ਅੰਤਰਪਰੇਨੀਓਰਸ਼ਿਪ ਲਈ ਇੱਕ ਮਜਬੂਤ ਅਤੇ ਸਮਾਵੇਸ਼ੀ ਈਕੋਸਿਸਟਮ ਬਣਾਉਣਾ ਹੈ.

ਰਜਿਸਟਰ ਕਰੋ

ਸਟਾਰਟਅੱਪ ਇੰਡੀਆ ਪਹਿਲ ਕੀ ਹੈ?

16 ਜਨਵਰੀ, 2016 ਨੂੰ ਸ਼ੁਰੂ ਕੀਤੀ ਗਈ, ਸਟਾਰਟਅੱਪ ਇੰਡੀਆ ਪਹਿਲ ਨੇ ਉਦਮੀਆਂ ਦੀ ਸਹਾਇਤਾ ਕਰਣ, ਮਜਬੂਤ ਸਟਾਰਟਅੱਪ ਈਕੋਸਿਸਟਮ ਨਿਰਮਾਣ ਅਤੇ ਨੌਕਰੀ ਚਾਹੁਣ ਵਾਲਿਆਂ ਦੀ ਬਜਾਏ, ਭਾਰਤ ਨੂੰ ਨੌਕਰੀ ਦੇਣ ਵਾਲੇ ਦੇਸ਼ਾਂ ਵਿੱਚ ਸ਼ੁਮਾਰ ਕਰਣ ਦੇ ਉਦੇਸ਼ ਨਾਲ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ. ਇਹ ਪ੍ਰੋਗਰਾਮ ਇੱਕ ਸਮਰਪਿਤ ਸਟਾਰਟਅੱਪ ਇੰਡੀਆ ਟੀਮ ਦੁਆਰਾ ਪ੍ਰਬੰਧਿਤ ਕੀਤੇ ਜਾਂਦੇ ਹਨ, ਜੋ ਉਦਯੋਗ ਅਤੇ ਅੰਦਰੂਨੀ ਵਪਾਰ (ਡੀਪੀਆਈਆਈਟੀ) ਦੇ ਪ੍ਰਚਾਰ ਵਿਭਾਗ ਨੂੰ ਰਿਪੋਰਟ ਕਰਦਾ ਹੈ

 

ਸਟਾਰਟਅੱਪ ਇੰਡੀਆ ਦੇ ਪ੍ਰੋਗਰਾਮ ਦੀ ਵਿਸਤ੍ਰਿਤ ਰੂਪ ਰੇਖਾ ਹੇਠਾਂ ਦਿੱਤੇ ਗਏ ਐਕਸ਼ਨ ਪਲਾਨ ਵਿੱਚ ਦਰਸਾਈ ਗਈ ਹੈ.

 

ਸਟਾਰਟਅੱਪ ਦੀ ਸਹਾਇਤਾ ਲਈ ਮੁੱਖ ਥੰਮ੍ਹ

ਸਟਾਰਟਅੱਪ ਇੰਡੀਆ ਪਹਿਲ ਦੇ ਅੰਤਰਗਤ

0

ਸਰਲੀਕਰਨ ਅਤੇ ਹੈਂਡਹੋਲਡਿੰਗ

ਸਫਲਤਾ ਲਈ ਨੈੱਟਵਰਕ ਅਤੇ ਐਕਸੈਸ ਟੂਲ ਲਈ ਸਟਾਰਟਅੱਪ ਲਈ ਆਸਾਨ ਅਨੁਪਾਲਨ, ਰੈਗੂਲੇਟਰੀ ਅਤੇ ਪੇਟੈਂਟ ਸਹਾਇਤਾ, ਬਾਜ਼ਾਰ ਪਹੁੰਚ ਅਤੇ ਫੰਡਿੰਗ ਸਹਾਇਤਾ, ਅਤੇ ਇੱਕ ਵੈੱਬ ਪੋਰਟਲ.

0

ਫੰਡਿੰਗ ਅਤੇ ਪ੍ਰੋਤਸਾਹਨ

ਯੋਗ ਸਟਾਰਟਅੱਪ ਲਈ ਇਨਕਮ ਟੈਕਸ ਅਤੇ ਕੈਪੀਟਲ ਗੇਨ ਟੈਕਸ ਤੇ ਛੂਟ; ਸੀਡ ਫੰਡ, ਫੰਡ ਆਫ ਫੰਡ, ਨਿਵੇਸ਼ਕ ਕਨੈਕਟ ਪੋਰਟਲ ਅਤੇ ਸਟਾਰਟਅੱਪ ਈਕੋ-ਸਿਸਟਮ ਵਿੱਚ ਹੋਰ ਪੂੰਜੀ ਲਗਾਉਣ ਲਈ ਕ੍ਰੈਡਿਟ ਗਾਰੰਟੀ ਯੋਜਨਾ.

0

ਇਨਕਯੂਬੇਸ਼ਨ ਅਤੇ ਉਦਯੋਗ-ਅਕੈਡਮੀਆ ਪਾਰਟਨਰਸ਼ਿਪ

ਇਨਕਯੂਬੇਟਰਸ ਅਤੇ ਇਨੋਵੇਸ਼ਨ ਲੈਬ, ਮਾਰਗ ਮੈਂਟਰਸ਼ਿਪ ਕਨੈਕਟ, ਇਵੈਂਟ, ਮੁਕਾਬਲੇ ਅਤੇ ਤੁਹਾਡੇ ਸਟਾਰਟਅੱਪ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਅਨੁਦਾਨ.